Home  /  About College


WELCOME TO OUR WEBSITE
WELCOME TO OUR WEBSITE
ਥੇਹ ਵਾਲੇ ਡੇਰੇ (ਉਦਾਸੀਨ ਸੰਪ੍ਰਦਾਇ) ਜਖੇਪਲ ਦਾ ਇਤਿਹਾਸ : ਜਿੱਥੇ ਅੱਜ ਬਾਬਾ ਪਰਮਾਨੰਦ ਕੰਨਿਆ ਮਹਾਂਵਿਿਦਆਲਿਆ ਹੈ। ਕਿਸੇ ਸਮੇਂ ਇਸ ਸਥਾਨ ਤੇ ਬਹੁਤ ਵੱਡਾ ਛੱਪੜ ਸੀ ਜਿੱਥੇ 5 ਤ੍ਰਿਵੈਣਿਆਂ ਸਨ। ਇਸੇ ਸਥਾਨ ਤੇ 108 ਸਪ੍ਰਦਾਇ ਦੇ ਮੋਢੀ ਬਾਬਾ ਰਾਮਦਾਸ ਜੀ ਨੇ ਘੋਰ ਤਪੱਸਿਆ ਕੀਤੀ। ਬਾਬਾ ਰਾਮਦਾਸ ਜੀ ਦਾ ਸੁਪਨਾ ਸੀ ਕਿ ਇਸ ਧਰਤੀ ਨੂੰ ਵਿੱਦਿਆ ਦਾ ਕੇਂਦਰ ਬਣਾ ਕੇ ਕਲਯੁੱਗੀ ਜੀਵਾਂ ਨੂੰ ਸਿੱਧੇ ਰਾਹ ਪਾਇਆ ਜਾਵੇ। ਬਾਬਾ ਜੀ ਦੇ ਅਨਿਨ ਸੇਵਕ ਮਨਸ਼ੀ ਕੇ ਲਾਣੇ ਨੇ ਬਾਬਾ ਜੀ ਨੂੰ ਇੱਕ ਘੋੜੀ ਦਾਨ ਕੀਤੀ ਅਤੇ ਸਵਾਮੀ ਜੀ ਨੂੰ ਬੇਨਤੀ ਕੀਤੀ ਕਿ ਆਪ ਜੀ ਕਿਤੇ ਵੀ ਜਾਵੋ ਤਾਂ ਇਸ ਘੋੜੀ ਤੇ ਜਾਇਆ ਕਰੋ ਜਿੱਥੇ ਇਹ ਥੇਹ ਵਾਲਾ ਡੇਰਾ ਹੈ, ਅਸਲ ਵਿੱਚ ਇਸ ਸਥਾਨ ਤੇ ਮਹਾਂਪੁਰਸ਼ ਗੁੰਮਨਾਮ ਸੰਨਿਆਸੀ ਸੰਤ ਜਿਉਂਦਿਆਂ ਦੀ ਸਮਾਧ ਸੀ। 
ਇੱਕ ਦਿਨ ਬਾਬਾ ਰਾਮਦਾਸ ਜੀ ਘੋੜੀ ਤੇ ਸਵਾਰ ਹੋ ਕੇ ਇਸ ਪਾਸੇ ਜਾ ਰਹੇ ਸਨ ਤਾਂ ਇਸ ਸਥਾਨ ਕੋਲ ਆ ਕੇ ਘੋੜੀ ਦੀ ਮ੍ਰਿਤੂ ਹੋ ਗਈ। ਇਹ ਕੌਤਕ ਦੇਖ ਕੇ ਮਹਾਂਪੁਰਸ਼ਾਂ ਨੇ ਬੇਨਤੀ ਕੀਤੀ ਮਹਾਰਾਜ ਮੇਰੇ ਤੋਂ ਕੀ ਗਲਤੀ ਹੋ ਗਈ ਹੈ ਕ੍ਰਿਪਾ ਕਰੋ, ਖਿਮਾ ਬਖਸ਼ੋ ਕਰੀਰਾਂ ਦੇ ਝੁੰਡ ਵਿੱਚੋਂ ਆਵਾਜ਼ ਆਈ ਇਹ ਇੱਕ ਡੇਰਾ ਹੈ। ਤੁਸੀਂ ਇਸਨੂੰ ਆਬਾਦ ਕਰਨਾ ਹੈ, ਘੋੜੀ ਦੀ ਮੁਰਛਾ ਖੱਲ ਜਾਵੇਗੀ ਬਾਬਾ ਜੀ ਦੂਸਰੇ ਦਿਨ ਤ੍ਰਿਵੈਣੀ ਵਿੱਚ ਆ ਕੇ ਆਪਣੇ ਚੇਲੇ ਬਾਬਾ ਸੁਤੇ ਪ੍ਰਕਾਸ਼ ਜੀ ਨੂੰ ਸੰਦੇਸ਼ ਦਿੱਤਾ ਕਿ ਸਰੀਰ ਛੱਡਣ ਉਪਰੰਤ ਸਾਡੀ ਸਮਾਧੀ ਥੇਹ ਤੇ ਬਣਾਈ ਜਾਵੇ। ਸੁਤੇ ਪ੍ਰਕਾਸ਼ ਜੀ ਦੀ ਜਮਾਤ ਦੇ ਪਿੰਡ ਫਲੇੜਾ ਤੋਂ 4/5 ਦਿਨ ਆਉਣ ਬਾਬਾ ਰਾਮਦਾਸ ਜੀ ਛਾਜਲੇ ਪਿੰਡ ਚਲੇ ਗਏ ਤੇ ਉੱਥੇ ਸਰੀਰ ਛੱਡ ਗਏ। ਛਾਜਲੇ ਪਿੰਡ ਦੀ ਪੰਚਾਇਤ ਨੇ ਬਾਬਾ ਸੁਤੇ ਪ੍ਰਕਾਸ਼ ਜੀ ਨੂੰ ਬੇਨਤੀ ਕੀਤੀ ਕਿ ਅਸੀਂ ਆਪਣੇ ਪਿੰਡ ਦੀ ਝਿੜੀ ਵਿੱਚ 40 ਕਿੱਲੇ ਦਾਨ ਦਿੰਦੇ ਹਾਂ, ਬਾਬਾ ਜੀ ਨੂੰ ਸਮਾਧੀ ਦੇ ਕੇ ਉਥੇ ਡੇਰਾ ਬਣਾਇਆ ਜਾਵੇ, ਖਬਰ ਮਿਲਣ ਉਪਰੰਤ ਆਲੇ^ਦੁਆਲੇ ਦੇ ਚਾਰੇ ਪਿੰਡ ਛਾਜਲੇ ਚਲੇ ਗਏ। ਸੁਤੇ ਪ੍ਰਕਾਸ਼ ਜੀ ਨੇ ਮਹਾਂਪੁਰਸ਼ਾਂ ਦੇ ਵਚਨਾਂ ਨੂੰ ਦੁਹਰਾਇਆ ਅਤੇ ਸਮੂਹ ਇਲਾਕੇ ਦੀ ਸਹਿਮਤੀ ਨਾਲ ਮਹਾਂਪੁਰਸ਼ਾਂ ਨੂੰ ਡੇਰਾ ਥੇਹ ਉਪਰ ਸਮਾਧੀ ਦਿੱਤੀ ਗਈ। ਬਾਬਾ ਸੁਤੇ ਪ੍ਰਕਾਸ਼ ਜੀ ਤੋਂ ਬਾਅਦ ਬਾਬਾ ਭਜਨ ਦਾਸ ਜੀ ਕਾਬਲ ਕੰਧਾਰ ਵਾਲੇ ਇਸ ਸੰਪ੍ਰਦਾਇ ਦੇ ਪੈਰੋਕਾਰ ਬਣੇ। ਬਾਬਾ ਭਜਨ ਦਾਸ ਜੀ ਤੋਂ ਬਾਅਦ ਉਨ੍ਹਾਂ ਦੇ ਚੇਲੇ ਬਾਬਾ ਧਰਮ ਦਾਸ ਜੀ ਅਤੇ ਫਿਰ ਇਸ ਗੱਦੀ ਦੇ ਵਾਰਿਸ ਬਾਬਾ ਪਰਮਾਨੰਦ ਜੀ, ਬਾਬਾ ਕ੍ਰਿਸ਼ਨ ਦਾਸ ਜੀ ਅਤੇ ਹੁਣ ਮੌਜੂਦਾ ਮਹੰਤ ਬਾਬਾ ਰਤਨ ਦਾਸ ਜੀ ਅਤੇ ਬਾਬਾ ਪ੍ਰੀਤਮ ਦਾਸ ਜੀ ਇਸ ਡੇਰੇ ਦੀ ਦੇਖਰੇਖ ਕਰ ਰਹੇ ਹਨ। ਇਸ ਡੇਰੇ ਦੇ ਨਾਮ ਕੋਈ ਜਾਇਦਾਦ ਨਹੀਂ ਹੈ, ਧਾਰਮਿਕ ਵਿਚਾਰਧਾਰਾ ਅਤੇ ਵਿਿਦਆ ਦਾ ਪਸਾਰ ਇਲਾਕੇ ਦੀ ਸੰਗਤ ਦੀ ਸ਼ਰਧਾ ਅਤੇ ਸਹਿਯੋਗ ਨਾਲ ਹੋ ਰਿਹਾ ਹੈ। 


ਦਾਸ 
108 ਮਹੰਤ ਰਤਨ ਦਾਸ ਜੀ (ਗੱਦੀ ਨਸ਼ੀਨ) 


















Baba Parmanand Kanya Mahavidyalya





Phone :
0676-2888723, 288148
Email :
babaparmanand750@gmail.com
Web :
www.bpkmj.com















© 2017 Baba Parmanand Kanya Mahavidyalaya
All Rights Reserved.
Developed and Managed by